ਪਾਠ ਯੋਜਨਾ....
ਪਾਠ ਯੋਜਨਾ, ਇਕ ਅਧਿਆਪਕ ਵੱਲੋ ਵਿਦਿਆਰਥੀ ਨੂੰ ਸਮਝਾਇਆ ਜਾਣ ਵਾਲਾ
ਵਿਸਤ੍ਰਿਤ ਅਤੇ ਅਸਲੀ ਰੂਪ ਹੈ l ਇਹ ਓਹ ਸਬ ਕੁਝ ਦਾ ਵਰਣਨ ਕਰਨਾ ਹੁੰਦਾ ਹੈ, ਜੋ ਕੁਝ ਅਧਿਆਪਕ ਨੇ
ਵਿਦਿਆਰਥੀਆ ਨੂੰ ਸਮਝਉਣਾ ਹੁੰਦਾ ਹੈ l ਅਧਿਆਪਕ ਦੁਆਰਾ ਪਾਠ ਪ੍ਰਕਿਰਿਆ ਨੂੰ ਕ੍ਰਮਬੰਧ ਅਤੇ ਯੋਜਨਾ ਪੂਰਵਕ ਕਰਨਾ ਹੁੰਦਾ ਹੈ l
ਪਾਠ ਯੋਜਨਾ ਵਿਚ ਵਿਦਿਆਰਥੀ ਨਿਸਚਿਤ ਸਮੇ ਵਿਚ ਨਿਸਚਿਤ ਉਦੇਸ਼ ਦੀ
ਪੂਰਤੀ ਕਰਦੇ ਹਨ l ਅਧਿਆਪਕ ਉਦੇਸ਼ ਨੂੰ ਸਪਸ਼ਟ ,ਪ੍ਰਭਾਵਸ਼ਾਲੀ ,ਸਰਲ ਅਤੇ ਸਪਸ਼ਟ ਬਣਾਉਣ ਹੈ l ਇਸ
ਦੇ ਨਾਲ ਹੀ ਅਧਿਆਪਕ ਦਾ ਆਪਣਾ ਵਿਸਵਾਸ ,ਕਾਰਜ ਸਮਰਥਾ ,ਸਮਾਂ ,ਸ਼ੁਕਤੀ ਦੀ ਠੀਕ ਵਰਤੋ ਕਰਦਾ ਹੈl
ਪਾਠ ਯੋਜਨਾ ਵਿਚ ਦੋਹਰਾਈ ਅਤੇ ਘਰ ਦੇ ਕਮ ਦਾ ਵੇਰਵਾ ਦਿੰਦਾ ਹੈ l ਇਸ
ਨਾਲ ਅਧਿਆਪਕ ਦਾ ਆਪਣਾ ਅਤੇ ਵਿਦਿਆਰਥੀਆ ਦਾ ਸ਼ਬਦ ਭੰਡਾਰ ਵਧੇਰੇ ਵਿਕਸਿਤ ਅਤੇ ਅਗਾਹਵਧੂ ਹੁੰਦਾ ਹੈ
l
ਪਾਠ ਯੋਜਨਾ ਰੋਜਾਨਾ , ਇਕਾਈ ਅਤੇ ਵਾਰਸ਼ਿਕ/ਸ਼ੈਸ਼ਨ ਤੇ ਅਧਾਰਿਤ ਹੁੰਦੀ
ਹੈ l ਪਾਠ ਯੋਜਨਾ ਵਿਚ ਪ੍ਰਾਇਮਰੀ-ਮਿਡਲ , ਹਾਈ – ਸੀਨੀਅਰ
ਜਮਾਤਾ ਨੂੰ ਅਤੇ
ਵਿਸ਼ੇ ਦੇ ਉਪਵਿਸ਼ੇ ਨੂੰ ਧਿਆਨ ਵਿਚ ਰਖ ਕੇ ਕੀਤਾ ਜਾਂਦਾ ਹੈ l ਭਾਸ਼ਾ ਦੀ ਵਰਤੋ
ਸਰਵਉਤਮ ਹੋਵੇ l
ਉਪਰੋਕਤ ਦੇ ਅਧਾਰ ਤੇ ਇਸ ਸਿਟੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਪਾਠ ਯੋਜਨਾ ਅਨੁਸਾਰ ਹਰ ਪਾਠ ਸਰਲ , ਸਪਸ਼ਟ , ਉਦੇਸ਼
ਪੂਰਵਕ , ਅਖਾਣ –ਮੁਹਾਵਰਿਆ ਦੀ ਭਰਪੂਰ ਵਰਤੋ ਯੋਗ ਸਮੇ –ਸ਼ਕਤੀ ਦੀ ਸੁਚੱਜੀ ਵਰਤੋ ਵਾਲਾ ਸਾਬਤ ਹੁੰਦਾ ਹੈ l
No comments:
Post a Comment